
ਵੈਨਕੂਵਰ, (ਬਰਾੜ-ਭਗਤਾ ਭਾਈ ਕਾ): ਚੜ੍ਹਦੀ ਕਲਾ ਨਿਊਜ਼ ਦੇ ਸੰਪਾਦਕ ਅਤੇ ਚੈਨਲ ਪੰਜਾਬੀ ਟੀ ਵੀ ਦੇ ਸਹੋਤਾ ਸ਼ੋਅ ਦੇ ਸੰਚਾਲਕ ਗੁਰਪ੍ਰੀਤ ਸਿੰਘ ਸਹੋਤਾ ਜਿਹੜੇ ਕਿ ਲੱਕੀ ਸਹੋਤਾ ਦੇ ਨਾਂ ਨਾਲ ਜਾਣੇ ਜਾਂਦੇ ਹਨ,’ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਦੇ ਨਵੇਂ ਪ੍ਰਧਾਨ ਵਜੋਂ ਚੁਣਿਆ ਲਿਆ ਗਿਆ ਹੈ। ਉਹ ਪੰਜਾਬੀ ਪ੍ਰੈਸ ਕਲੱਬ ਦੇ ਮੁਢਲੇ ਮੈਂਬਰਾਂ ਵਿੱਚੋਂ ਇੱਕ ਹਨ।
ਬ੍ਰਿਿਟਸ਼ ਕੋਲੰਬੀਆਂ ਸੂਬੇ ਦੇ ਪੰਜਾਬੀਆਂ ਦੀ ਸੰਘਣੀ ਵੱਸੋਂ ਵਾਲੇ ਸ਼ਹਿਰ ਸਰੀ ਵਿਖੇ ਹੋਈ ਚੋਣ ਮੌਕੇ ਡਾ. ਗੁਰਵਿੰਦਰ ਸਿੰਘ ਧਾਲੀਵਾਲ ਨੇ ਗੁਰਪ੍ਰੀਤ ਸਿੰਘ ਸਹੋਤਾ ਦਾ ਨਾਂ ਪ੍ਰੈਸ ਕਲੱਬ ਦੇ ਪ੍ਰਧਾਨ ਲਈ ਪੇਸ਼ ਕੀਤਾ, ਜਿਸ ਆਮ ਸਹਿਮਤੀ ਨਾਲ ਸਮੂਹ ਮੈਂਬਰਾਂ ਵੱਲੋਂ ਪ੍ਰਵਾਨ ਕਰ ਲਿਆ ਗਿਆ। ਇਸ ਤੋਂ ਪਹਿਲਾਂ ਉਹ ਪ੍ਰੈੱਸ ਕਲੱਬ ਦੇ ਜਨਰਲ ਸਕੱਤਰ ਵੀ ਰਹਿ ਚੁੱਕੇ ਹਨ ਅਤੇ ਕਲੱਬ ਦੀ ਤਰੱਕੀ ਲਈ ਸੁਹਿਰਦਤਾ ਨਾਲ ਭੂਮਿਕਾ ਨਿਭਾਉਣ â€੍ਨਚ ਤੱਤਪਰ ਹਨ। ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਜੀ ਨਵੀਂ ਐਗਜੈਕਟਿਵ ਵਿੱਚ ਪ੍ਰੈਸ ਕਲੱਬ ਦੇ ਜਨਰਲ ਸਕੱਤਰ ਜਰਨੈਲ ਸਿੰਘ ਆਰਟਿਸਟ Æ’ ਚੁਣਿਆ ਗਿਆ ਹੈ ਜੋ ਕਿ ਪ੍ਰੈਸ ਕਲੱਬ ਦੇ ਪ੍ਰਧਾਨ ਵੀ ਰਹਿ ਚੁੱਕੇ ਹਨ ਅਤੇ ਮੋਢੀ ਮੈਂਬਰਾਂ ਵਿੱਚੋਂ ਹਨ।
ਐਗਜ਼ੈਕਟਿਵ ਦੇ ਹੋਰਨਾਂ ਮੈਂਬਰਾਂ ਵਿੱਚ ਮੀਤ ਪ੍ਰਧਾਨ ਬਲਜਿੰਦਰ ਕੌਰ, ਖਜ਼ਾਨਚੀ ਬਲਦੇਵ ਸਿੰਘ ਮਾਨ, ਸਹਾਇਕ ਸਕੱਤਰ ਰਸ਼ਪਾਲ ਸਿੰਘ ਗਿੱਲ, ਸਹਾਇਕ ਖਜ਼ਾਨਚੀ ਸੁੱਖੀ ਰੰਧਾਵਾ ਅਤੇ ਮੈਂਬਰ ਬਲਵੀਰ ਕੌਰ ਢਿੱਲੋਂ ਸ਼ਾਮਲ ਹਨ। ਸੰਨ 2008 ਤੋਂ ਸਥਾਪਿਤ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਬ੍ਰਿਿਟਸ਼ ਕੋਲੰਬੀਆ ਦੇ ਪੰਜਾਬੀ ਮੀਡੀਆ ਦੀ ਸਾਂਝੀ ਸੰਸਥਾ ਹੈ। ਰਵਾਇਤ ਅਨੁਸਾਰ ਪੰਜਾਬੀ ਪ੍ਰੈੱਸ ਕਲੱਬ ਆਫ ਬੀਸੀ ਵੱਲੋਂ ਚੋਣ ਦੀ ਥਾਂ ‘ਤੇ ਆਮ ਸਹਿਮਤੀ ਨਾਲ ਐਗਜ਼ੈਕਟਿਵ ਚੁਣੀ ਜਾਂਦੀ ਹੈ ਅਤੇ ਇਸ ਵਾਰ ਵੀ ਇਸ ਰਵਾਇਤ’ ਬਕਾਇਦਾ ਕਾਇਮ ਰੱਖਿਆ ਗਿਆ ਹੈ। ਪ੍ਰੈੱਸ ਕਲੱਬ ਵਿੱਚ ਅਫਾਰਾ ਰੇਡੀਓ ਟੈਲੀਵਿਜ਼ਨ ਆਦਿ ਅਦਾਰਿਆਂ ਨਾਲ ਸਬੰਧਿਤ 35 ਮੈਂਬਰ ਸ਼ਾਮਿਲ ਹਨ।
ਪੰਜਾਬੀ ਪ੍ਰੈੱਸ ਕਲੱਬ ਦੀ ਇਹ ਨਵੀਂ ਐਗਜ਼ੈਕਟਿਵ, ਪ੍ਰਧਾਨ ਗੁਰਪ੍ਰੀਤ ਸਿੰਘ ਸਹੋਤਾ ਦੀ ਅਗਵਾਈ ਵਿੱਚ ਸੰਨ 2024-25 ਲਈ ਤਨ-ਮਨ ਨਾਲ ਸੇਵਾਵਾਂ ਨਿਭਾਏਗੀ।